ਖਾਲੀ ਪੇਟ ਦੋ ਕਾਲੀਆਂ ਮਿਰਚਾ ਖਾਣ ਦੇ ਫਾਇਦੇ

ਕਾਲੀ ਮਿਰਚ ਇੱਕ ਬਹੁਤ ਹੀ ਵਿਸ਼ੇਸ਼ ਆਯੁਰਵੈਦਿਕ ਔਸ਼ੁੱਧੀ ਹੈ , ਘਰ ਵਿਚ ਪ੍ਰਮੁੱਖ ਮਸਾਲੇ ਵਿਚ ਪਰੋਗ ਹੋਣ ਤੋਂ ਇਲਾਵਾ ਇਹ ਆਯੁਰਵੈਦਿਕ ਦਵਾਈਆਂ ਵਿਚ ਵੀ ਬਹੁਤ ਪ੍ਰਮੁੱਖਤਾ ਨਾਲ ਪ੍ਰਯੋਗ ਹੁੰਦੀ ਹੈ |ਆਯੁਰਵੇਦ ਔਸ਼ੁੱਧੀ ਤਿਰਕਟੂ ਚੂਰਨ ਦੀ ਤਾਂ ਇਸਦੇ ਬਿਨਾਂ ਕਲਪਨਾ ਵੀ ਨਹੀਂ ਕੀਤੀ ਜਾ ਸਕਦੀ |ਅਕਾਰ ਵਿਚ ਬਹੁਤ ਛੋਟੀ ਕਾਲੀ ਮਿਰਚ ਨੂੰ ਆਯੁਰਵੇਦ ਵਿਚ ਅਨਮੋਲ ਕਾਲਾ ਮੋਤੀ ਕਿਹਾ ਜਾਂਦਾ ਹੈ |ਇਸ ਪੋਸਟ ਵਿਚ ਅਸੀਂ ਤੁਹਾਨੂੰ ਦੱਸਾਂਗੇ ਕਿ ਜੇਕਰ ਤੁਸੀਂ ਰੋਜ ਸਵੇਰੇ ਖਾਲੀ ਪੇਟ ਸਿਰਫ ਦੋ ਦਾਣੇ ਕਾਲੀ ਮਿਰਚ ਦਾ ਸੇਵਨ ਕਰਨ ਲੱਗ ਜਾਓ ਤਾਂ ਤੁਹਾਨੂੰ ਕਿਹੜੇ-ਕਿਹੜੇ ਪ੍ਰਮੁੱਖ ਲਾਭ ਪ੍ਰਾਪਤ ਹੋਣਗੇ ਤਾਂ ਆਓ ਜਾਣਦੇ ਹਾਂ.

ਕਾਲੀ ਮਿਰਚ ਵਿਚ ਪਾਚਕ ਅੱਗਨੀ ਨੂੰ ਨਿਯੰਤਰਿਤ ਕਰਨ ਦੀ ਅਦਭੁਤ ਸ਼ਕਤੀ ਹੁੰਦੀ ਹੈ ਅਤੇ ਇਹ ਪਾਚਣ ਕਿਰਿਆਂ ਨੂੰ ਸੰਚਾਰੂ ਕਰਕੇ ਸਰੀਰ ਦੇ ਮੇਟਾਬੋਲਿਜਮ ਨੂੰ ਸਹੀ ਕਰਦੀ ਹੈ ਜਿਸ ਕਾਰਨ ਸਰੀਰ ਵਿਚ ਕੋਈ ਵੀ ਮੇਟਾਬਾੱਲਿਕ ਵਿਕਾਰ ਉਤਪੱਤਰ ਨਹੀਂ ਹੁੰਦੇ |ਮੇਟਾਬੋਲਿਜਮ ਖਰਾਬ ਹੋਣ ਦਾ ਸਭ ਤੋਂ ਪ੍ਰਮੁੱਖ ਲੱਛਣ ਦਿਖਾਈ ਦਿੰਦਾ ਹੈ ਸਰੀਰ ਉੱਪਰ ਚੜਣ ਵਾਲਾ ਮੋਟਾਪਾ |ਕਾਲੀ ਮਿਰਚ ਦੇ ਦੋ ਦਾਣੇ ਰੋਜਾਨਾ ਸਵੇਰੇ ਖਾਦੇ ਜਾਣ ਤਾਂ ਸਰੀਰ ਉੱਪਰ ਜਿਆਦਾ ਚਰਬੀ ਤੋਂ ਬਚਿਆ ਜਾ ਸਕਦਾ ਹੈ

 

ਗੈਸ ਦੀ ਸਮੱਸਿਆ ਵਿਚ

ਪੇਟ ਵਿਚ ਬਨਣ ਵਾਲੀ ਗੈਸ ਵਾਯੂ ਦੋਸ਼ ਦਾ ਹੀ ਇੱਕ ਉਪਦ੍ਰਵ ਹੈ |ਕਾਲੀ ਮਿਰਚ ਦਾ ਪ੍ਰਯੋਗ ਗੈਸ ਦੇ ਰੋਗ ਨੂੰ ਸ਼ਾਂਤ ਕਰਨ ਦੇ ਲਈ ਬਹੁਤ ਸਾਰੀਆਂ ਆਯੁਰਵੇਦ ਦਵਾਈਆਂ ਵਿਚ ਲਾਭ ਕਰਦਾ ਹੈ |ਜੇਕਰ ਰੋਜ ਸਵੇਰੇ ਖਾਲੀ ਪੇਟ ਦੋ ਦਾਣੇ ਕਾਲੀ ਮਿਰਚ ਦਾ ਸੇਵਨ ਗੁਨਗੁਨੇ ਪਾਣੀ ਦੇ ਨਾਲ ਕੀਤਾ ਜਾਵੇ ਤਾਂ ਇਹ ਗੈਸ ਦੇ ਪੁਰਾਣੇ ਰੋਗ ਵਿਚ ਵੀ ਲਾਭ ਕਰਦੇ ਹਨ ਇੱਕ ਵਾਰ ਇਸਨੂੰ ਜਰੂਰ ਅਜਮਾਓ.

 

ਜੋੜਾਂ ਦੇ ਦਰਦਾਂ ਵਿਚ

ਜੋੜਾਂ ਵਿਚ ਦਰਦ ਹੋਣ ਦੇ ਦੋ ਪ੍ਰਮੁੱਖ ਕਾਰਨ ਹਨ ਪਹਿਲਾਂ ਤਾਂ ਵਾਤ ਦਾ ਪ੍ਰਕੋਪ ਅਤੇ ਦੂਸਰਾ ਯੂਰਿਕ ਐਸਿਡ ਦੀ ਜਿਆਦਾ ਮਾਤਰਾ ਜਿਸਨੂੰ ਗਠੀਆ ਕਹਿੰਦੇ ਹਨ |ਇਹਨਾਂ ਦੋਨਾਂ ਕਾਰਨਾਂ ਵਿਚ ਹੀ ਕਾਲੀ ਮਿਰਚ ਦੇ ਇਹ ਦੋ ਦਾਣੇ ਬਹੁਤ ਵਧੀਆ ਲਾਭ ਦਿੰਦੇ ਹਨ |ਆਯੁਰਵੇਦ ਦੱਸਦਾ ਹੈ ਕਿ ਸਰੀਰ ਵਿਚ ਜਿੱਥੇ ਵੀ ਦਰਦ ਹੋਵੇਗਾ ਉੱਥੇ ਵਾਤ ਦੋਸ਼ ਜਰੂਰ ਮੌਜੂਦ ਰਹੇਗਾ |ਕਾਲੀ ਮਿਰਚ ਵਾਟ ਨੂੰ ਸ਼ਮਨ ਕਰਦੀ ਹੈ ਜਿਸ ਕਾਰਨ ਇਹ ਵਾਯੂ ਦੇ ਦਰਦ ਨੂੰ ਘੱਟ ਕਰ ਦਿੰਦੀ ਹੈ |ਯੂਰਿਕ ਐਸਿਡ ਵੱਧ ਜਾਣ ਦੇ ਕਾਰਨ ਹੋਣ ਵਾਲੇ ਗਠੀਏ ਦੇ ਦਰਦ ਵਿਚ ਇਹ ਯੂਰਿਕ ਐਸਿਡ ਨੂੰ ਨਸ਼ਟ ਕਰਦੀ ਹੈ ਜਿਸ ਕਾਰਨ ਇਸ ਦਰਦ ਤੋਂ ਵੀ ਲਾਭ ਮਿਲਦਾ ਹੈ

 

ਵਾਇਰਲ ਬੁਖਾਰ ਵਿਚ

ਕਾਲੀ ਮਿਰਚ ਵਿਚ ਪਿਪਰੀਨ ਨਾਮਕ ਤੱਤ ਪਾਇਆ ਜਾਂਦਾ ਹੈ ਜੋ ਕਿ ਬਹੁਤ ਵਧੀਆ ਕੀਟਾਣੂਨਾਸ਼ਕ ਤੱਤ ਹੁੰਦਾ ਹੈ |ਇਹ ਮਲੇਰੀਆ ਅਤੇ ਅਨੇਕਾਂ ਵਾਇਰਲ ਬੁਖਾਰਾਂ ਵਿਚ ਬਹੁਤ ਵਧੀਆ ਪ੍ਰਭਾਵ ਦਿਖਾਉਂਦਾ ਹੈ |ਇਹ ਵਿਸ਼ਾਣੂਆਂ ਨੂੰ ਖਤਮ ਕਰਨ ਵਿਚ ਬਹੁਤ ਪ੍ਰਭਾਵੀ ਸਿੱਧ ਹੁੰਦਾ ਹੈ |ਕਾਲੀ ਮਿਰਚ ਦੇ ਦੋ ਦਾਣਿਆਂ ਨੂੰ ਤੁਲਸੀ ਦੇ ਪੰਜ ਪੱਤਿਆਂ ਦੇ ਨਾਲ ਸੇਵਨ ਕਰਨ ਤੇ ਸਾਰੇ ਪ੍ਰਕਾਰ ਦੀਆਂ ਵਾਇਰਲ ਬਿਮਾਰੀਆਂ ਵਿਚ ਬਹੁਤ ਲਾਭ ਦਿਖਦਾ ਹੈ ਕਿਉਂਕਿ ਇਹ ਦੋਨੋਂ ਹੀ ਵਾਇਰਲ ਨਾਸ਼ਕ ਹੁੰਦੇ ਹਨ ਅਤੇ ਇੱਕ ਦੂਸਰੇ ਦਾ ਸਾਥ ਮਿਲਣ ਨਾਲ ਕਾਲੀ ਮਿਰਚ ਅਤੇ ਤੁਲਸੀ ਦੋਨੋਂ ਹੀ ਵਾਇਰਲ ਨਾਸ਼ਕ ਗੁਣ ਕਿ ਗੁਣਾਂ ਜਿਆਦਾ ਵੱਧ ਜਾਂਦੇ ਹਨ.

 

ਸਾਵਧਾਨੀ

ਕਾਲੀ ਮਿਰਚ ਨੂੰ ਸਵੇਰੇ ਖਾਲੀ ਪੇਟ ਖਾਣਾ ਉਹਨਾਂ ਲੋਕਾਂ ਨੂੰ ਮਾਫਕ ਨਹੀਂ ਹੈ ਜਿੰਨਾਂ ਨੂੰ ਪੇਟ ਵਿਚ ਅਕਸਰ ਹੋਵੇ ਜਾਂ ਜਿੰਨਾਂ ਨੂੰ ਬਹੁਤ ਜਿਆਦਾ ਪਿੱਤ ਦੀ ਪ੍ਰਕਿਰਤੀ ਹੋਵੇ |ਅਜਿਹੇ ਲੋਕਾਂ ਨੂੰ ਮੇਰੀ ਸਲਾਹ ਹੈ ਕਿ ਉਹ ਕਾਲੀ ਮਿਰਚ ਦਾ ਸੇਵਨ ਆਪਣੇ ਆਯੁਰਵੇਦ ਡਾਕਟਰ ਦੀ ਸਲਾਹ ਨਾਲ ਹੀ ਕਰਨ |ਬਹੁਤ ਹੀ ਘੱਟ ਕੇਸਾਂ ਵਿਚ ਦੇਖਣ ਨੂੰ ਮਿਲਦਾ ਹੈ ਕਿ ਕਾਲੀ ਮਿਰਚ ਦੇ ਸੇਵਨ ਨਾਲ ਬਲੱਡ ਪ੍ਰੈਸ਼ਰ ਵਧਣ ਦੀ ਸ਼ਿਕਾਇਤ ਹੋਣ ਲੱਗਦੀ ਹੈ ਇਸ ਲਈ ਜੇਕਰ ਤੁਹਾਨੂੰ ਵੀ ਬਲੱਡ ਪ੍ਰੈਸ਼ਰ ਜਿਆਦਾ ਹੋਣ ਦੀ ਸ਼ਿਕਾਇਤ ਰਹਿੰਦੀ ਹੈ ਤਾਂ ਇਸਨੂੰ ਡਾਕਟਰ ਦੀ ਦੇਖ-ਰੇਖ ਨਾਲ ਹੀ ਸੇਵਨ ਕਰੋ.