20 ਮਿੰਟਾਂ ਚ ਸਾਗ ਬਣਾਓ ਇਕ ਨਵਾ ਤਰੀਕਾ, How to make healthy saag in punjabi very easy.
ਤੁਸੀ ਵੀ ਬਣਾਓ ਥੋੜ੍ਹੇ ਸਮੇਂ ‘ਚ ਸਵਾਦੀ ਕਸ਼ਮੀਰੀ ਸਾਗ
ਜੇਕਰ ਤੁਸੀ ਕੋਈ ਅਜਿਹੀ ਡਿਸ਼ ਲੱਭ ਰਹੇ ਹੋ, ਜੋ ਜਲਦੀ ਤੋਂ ਜਲਦੀ ਬਣ ਜਾਵੇ ਤਾਂ ਤੁਸੀ ਇੱਕ ਵਾਰ ਜ਼ਰੂਰ ਕਸ਼ਮੀਰੀ ਸਾਗ ਬਣਾਓ। ਕਸ਼ਮੀਰੀ ਸਾਗ ਪ੍ਰੈਸ਼ਰ ਕੁਕਰ ‘ਚ ਸਿਰਫ ਇੱਕ ਸੀਟੀ ‘ਚ ਹੀ ਬਣ ਜਾਂਦਾ ਹੈ। ਇਸ ਲਈ ਨਾ ਤਾਂ ਤੁਹਾਨੂੰ ਸਾਗ ਨੂੰ ਕੱਟਣ ਦੀ ਜ਼ਰੂਰਤ ਹੈ ਅਤੇ ਨਾ ਹੀ ਕੋਈ ਸਪੈਸ਼ਲ ਮਸਾਲਾ ਤਿਆਰ ਕਰਨ ਦੀ। ਤੁਸੀ ਇਸ ਸਾਗ ਨੂੰ ਰੋਟੀ ਜਾਂ ਫਿਰ ਚਾਲਵਾਂ ਨਾਲ ਵੀ ਸਰਵ ਕਰ ਸਕਦੇ ਹੋ। ਇਸ ਤਰ੍ਹਾਂ ਬਣਾਓ ਕਸ਼ਮੀਰੀ ਸਾਗ।
ਸਮੱਗਰੀ- 1. 7 ਚਮਚ ਸਰ੍ਹੋਂ ਦਾ ਤੇਲ, 2. 3 ਵੱਡੀ ਇਲਾਇਚੀ, 3. 10 ਕਸ਼ਮੀਰੀ ਸਾਬਤ ਮਿਰਚਾਂ ,4.25 ਸਾਬਤ ਲਹੁਸਣ, 5.ਨਮਕ ਸਵਾਦ ਮੁਤਾਬਕ
ਵਿਧੀ- ਇੱਕ ਪ੍ਰੈਸ਼ਰ ਕੁਕਰ ‘ਚ ਤੇਲ ਗਰਮ ਕਰ ਲਓ ਅਤੇ ਫਿਰ ਉਸ ‘ਚ ਵੱਡੀ ਇਲਾਇਚੀ, ਕਸ਼ਮੀਰੀ ਮਿਰਚਾਂ, ਲਹੁਸਣ, ਪਾਲਕ ਅਤੇ ਥੋੜ੍ਹਾ ਜਿਹਾ ਨਮਕ ਮਿਲਾ ਕੇ ਬੰਦ ਕਰਕੇ ਪਕਾਓ। ਕੁਕਰ ਦੀ ਇੱਕ ਸਿਟੀ ਵੱਜਣ ‘ਤੇ ਹੀ ਸਾਗ ਪੱਕ ਜਾਂਦਾ ਹੈ। ਇਸ ਤਰ੍ਹਾਂ ਤੁਹਾਡਾ ਕਸ਼ਮੀਰੀ ਸਾਗ ਬਣ ਕੇ ਤਿਆਰ ਹੋ ਗਿਆ ਹੈ ਅਤੇ ਤੁਸੀ ਇਸ ‘ਤੇ ਘਿਓ ਜਾਂ ਫਿਰ ਮੱਖਣ ਰੱਖ ਤੇ ਚਾਵਲਾਂ ਜਾਂ ਫਿਰ ਰੋਟੀ ਨਾਲ ਵੀ ਸਰਵ ਕਰ ਸਕਦੇ ਹੋ।